ਤੇਰੀ ਮਿਲਣੀ
ਤੇਰੀ ਮਿਲਣੀ ਦੇ ਅੰਦਰ ਸੀ,
ਅਨੋਖੀ ਜਿਹੀ ਖਿੱਚ ਸੱਜਣਾ ।
ਸਮੁੰਦਰ ਇਸ਼ਕ ਦਾ ਤਰਨਾ,
ਹਰ ਇਕ ਦੇ ਵਸ ਨਹੀਂ ਹੁੰਦਾ।
ਦਿਲਾਂ ਦੇ ਰਾਜ਼ ਦਿਲ ਅੰਦਰ,
ਬੜੇ ਚਿਰ ਤੋਂ ਲੁਕੋਏ ਸੀ ।
ਫਰੋਲੇ ਅੱਜ ਕੀ ਦੱਸਾਂ ,
ਕਿ ਸਭ ਨੂੰ ਦੱਸ ਨਹੀਂ ਹੁੰਦਾ।
ਮੇਰੇ ਮਹਿਬੂਬ ਦੀ ਖ਼ਾਤਰ
ਚਲੀਸੇ ਵੀ ਮੈਂ ਕੱਟੇ ਸੀ ।
ਪੁੱਛੇ ਕੋਈ ਜੇ ਆਕੇ ਹੁਣ,
ਕੋਈ ਤਾਂ ਮੈਥੋਂ ਹੱਸ ਨਹੀਂ ਹੋਣਾ।

