ਬਰਨਾਲਾ: ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਚੌਥਾ ਸਲਾਨਾ ਸਾਹਿਤਕ ਸਮਾਗਮ ਮਿਤੀ 6 ਸਤੰਬਰ 2026 ਦਿਨ ਐਤਵਾਰ ਨੂੰ ਸਕੂਲ ਆਫ ਐਂਮੀਨੈਂਸ, ਬਰਨਾਲਾ ਵਿਖੇ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਸਭਾ ਦੇ ਮੀਡੀਆ ਇੰਚਾਰਜ ਰੁਪਿੰਦਰ ਕੌਰ ਸ਼ਹਿਣਾ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਬਰਨਾਲਾ ਦੇ ਮਾਣਯੋਗ ਮੇਅਰ ਸ੍ਰੀ ਹਸਨ ਭਾਰਦਵਾਜ ਜੀ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ, ਡਾ. ਦੀਪਕ ਸਿੰਗਲਾ ਭਦੌੜ, ਸੁਪਰੀਮ ਇੰਟਰਨੈਸ਼ਨਲ ਕਾਨਵੇਂਟ ਸਕੂਲ ਮਹਿਲ ਕਲਾਂ ਦੇ ਡਾਇਰੈਕਟਰ ਮੋਹਨੀਸ਼ ਮੀਸ਼ਾ ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਬੈਂਕ ਮੈਨੇਜਰ ਸ੍ਰੀ ਬਲਜੀਤ ਸਿੰਘ ਸਿੱਧੂ ਹਾਜ਼ਰ ਹੋਏ।
250 ਤੋਂ ਵੱਧ ਵਿਦਿਆਰਥੀਆਂ ਦਾ ਸਾਹਿਤਕ ਅਤੇ ਕਲਾਤਮਿਕ ਮੁਕਾਬਲਾ
ਸਭਾ ਦੇ ਪ੍ਰਧਾਨ ਅੰਜਨ ਮੰਜਨ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ 250 ਤੋਂ ਵੱਧ ਬੱਚਿਆਂ ਨੇ ਸਾਹਿਤਕ ਅਤੇ ਕਲਾਤਮਿਕ ਵੰਨਗੀਆਂ ਵਿੱਚ ਹਿੱਸਾ ਲਿਆ। ਪ੍ਰਾਇਮਰੀ ਵਰਗ ਦੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਸਿਮਰਨ ਕੌਰ, ਆਂਚਲ ਕੁਮਾਰੀ, ਪਰਾਂਸੀ ਸਿੰਗਲਾ ਅਤੇ ਪਵਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ, ਤੀਸਰਾ ਅਤੇ ਚੌਥਾ ਸਥਾਨ ਹਾਸਲ ਕੀਤਾ, ਜਦਕਿ ਪੇਂਟਿੰਗ ਵਿੱਚ ਰਵਨੀਤ ਕੌਰ, ਆਂਚਲ ਪਾਂਡੇ, ਸੁਖਯਾਦਵੀਰ ਸਿੰਘ ਅਤੇ ਨਮਨਪ੍ਰੀਤ ਸਿੰਘ ਕ੍ਰਮਵਾਰ ਪਹਿਲੇ ਚਾਰ ਸਥਾਨਾਂ ‘ਤੇ ਰਹੇ। ਮਿਡਲ ਵਰਗ ਵਿੱਚ ਸੁੰਦਰ ਲਿਖਾਈ ‘ਚ ਹਰਮਨਦੀਪ ਕੌਰ, ਆਰਵੀ ਸ਼ਰਮਾ, ਗੁਰਵਿੰਦਰ ਕੌਰ; ਪੇਂਟਿੰਗ ‘ਚ ਅੰਕਿਤਾ, ਸੁਖਮਨਦੀਪ ਸਿੰਘ, ਹਰਸ਼ਪ੍ਰੀਤ ਕੌਰ, ਪ੍ਰਭਾਕਰ ਕੁਮਾਰ; ਕਵਿਤਾ ਸਿਰਜਣ ‘ਚ ਰਮਨੀਕ ਕੌਰ, ਨੀਸ਼ਾ, ਨਵਜੋਤ ਕੌਰ ਆਦੀਵਾਲ, ਪ੍ਰਭਜੋਤ ਕੌਰ; ਕਵਿਤਾ ਉਚਾਰਨ ‘ਚ ਪਰਮਜੋਤ ਪਾਠਕ, ਪ੍ਰਭਨੂਰ ਕੌਰ, ਪਾਰਥਵੀ, ਜਸਵੰਤ ਸਿੰਘ; ਕਹਾਣੀ ਸਿਰਜਣ ‘ਚ ਜਸਕਰਨ ਸਿੰਘ, ਅਮਨਜੋਤ ਕੌਰ, ਹਰਵਿੰਦਰ ਸਿੰਘ, ਸੁਕੀਰਤ ਸ਼ਰਮਾ ਅਤੇ ਲੇਖ ਮੁਕਾਬਲੇ ‘ਚ ਰਾਜਵੀਰ ਕੌਰ, ਅਰਸ਼ਦੀਪ ਕੌਰ, ਸਹਿਜਪ੍ਰੀਤ ਕੌਰ, ਨੀਸ਼ਾ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਤੇ ਚੌਥਾ ਸਥਾਨ ਪ੍ਰਾਪਤ ਕੀਤਾ।
ਸੈਕੰਡਰੀ ਅਤੇ ਗ੍ਰੈਜੂਏਸ਼ਨ ਵਰਗ ਦੇ ਮੁਕਾਬਲਿਆਂ ਦੇ ਸ਼ਾਨਦਾਰ ਨਤੀਜੇ
ਸੈਕੰਡਰੀ ਵਰਗ ਵਿੱਚ ਸੁੰਦਰ ਲਿਖਾਈ ‘ਚ ਸੁਖਦੀਪ ਕੌਰ, ਹੁਸਨਪ੍ਰੀਤ ਕੌਰ, ਸਿਮਰਨਜੀਤ ਕੌਰ, ਪੁਨੀਤ ਕੌਰ; ਲੇਖ ਰਚਨਾ ‘ਚ ਅੰਜਲੀ, ਹੁਸਨਪ੍ਰੀਤ ਕੌਰ, ਹਰਦੀਪ ਕੌਰ, ਨੂਰਪ੍ਰੀਤ ਕੌਰ; ਪੇਂਟਿੰਗ ‘ਚ ਸੁਮਿਤ ਕੁਮਾਰ, ਬਲਵਿੰਦਰ ਸਿੰਘ, ਜੈਸਮੀਨ ਕੌਰ, ਅਰਸ਼ਦੀਪ ਸਿੰਘ; ਕਵਿਤਾ ਸਿਰਜਣ ‘ਚ ਬਲਕੀਰਤ ਸ਼ਰਮਾ, ਨਵਲਪ੍ਰੀਤ ਕੌਰ, ਸਿਮਰਨਜੀਤ ਕੌਰ, ਮੇਵਿਸ ਬੇਗਮ; ਕਹਾਣੀ ਸਿਰਜਣ ‘ਚ ਖੁਸ਼ੀ, ਮਾਲਵਿੰਦਰ ਸਿੰਘ, ਸਗਨਦੀਪ ਕੌਰ, ਸੁਮਨਪ੍ਰੀਤ ਕੌਰ; ਕਵਿਤਾ ਉਚਾਰਨ ‘ਚ ਸੁਹਾਨੀ ਕੌਰ, ਹਰਸ਼ਪ੍ਰੀਤ ਕੌਰ, ਅਰਮਾਨ ਪ੍ਰੀਤ ਭੋਤਨਾ, ਖੁਸ਼ਪ੍ਰੀਤ ਕੌਰ ਅਤੇ ਗੀਤ ਗਾਇਨ ‘ਚ ਸਾਕਸ਼ੀ ਸ਼ਰਮਾ, ਸਹਿਜਪ੍ਰੀਤ ਕੌਰ, ਮੁਸਕਾਨ, ਸੁਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲੇ ਚਾਰ ਸਥਾਨ ਮੱਲੇ। ਗ੍ਰੈਜੂਏਸ਼ਨ ਵਰਗ ‘ਚ ਕਵਿਤਾ ਸਿਰਜਣ ‘ਚ ਸੁਖਮਨ ਸ਼ਰਮਾ, ਹੁਸਨਾ ਬੀਬੀ, ਜਸ਼ਨਪ੍ਰੀਤ ਸਿੰਘ, ਮਨਜੋਤ ਕੌਰ ਸੰਧੂ; ਕਵਿਤਾ ਉਚਾਰਨ ‘ਚ ਹਰਮਨਪ੍ਰੀਤ ਕੌਰ, ਮਨਜੋਤ ਕੌਰ, ਸਿਕੰਦਰ ਸਿੰਘ, ਜਸਕਰਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਤੇ ਚੌਥਾ ਸਥਾਨ ਲਿਆ। ਕਹਾਣੀ ਸਿਰਜਣ ‘ਚ ਸੁਖਮਨ ਸ਼ਰਮਾ, ਗੀਤ ਗਾਇਨ ‘ਚ ਦਵਿੰਦਰ ਸਿੰਘ ਪਹਿਲੇ ਸਥਾਨ ‘ਤੇ ਰਹੇ ਅਤੇ ਪੇਂਟਿੰਗ ਵਿੱਚ ਲਵਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ।
ਸੁਚੱਜਾ ਮੰਚ ਸੰਚਾਲਨ, ਜੱਜਮੈਂਟ ਪੈਨਲ ਦਾ ਸਨਮਾਨ ਅਤੇ ਮੁੱਖ ਮਹਿਮਾਨ ਦਾ ਸੰਬੋਧਨ
ਸਭਾ ਦੇ ਜਨਰਲ ਸਕੱਤਰ ਇਕਬਾਲ ਕੌਰ ਉਦਾਸੀ ਨੇ ਦੱਸਿਆ ਕਿ ਪਰਮਿੰਦਰ ਕੌਰ ਪੈਮ ਬਠਿੰਡਾ, ਰਾਮ ਸਰੂਪ ਸ਼ਰਮਾ, ਡਾ. ਸਰਬਜੀਤ ਕੌਰ ਬਰਾੜ, ਡਾ. ਤੇਜਾ ਸਿੰਘ ਤਿਲਕ, ਡਾ. ਭੁਪਿੰਦਰ ਸਿੰਘ ਬੇਦੀ, ਡਾ. ਰਾਮਪਾਲ ਸ਼ਾਹਪੁਰੀ, ਡਾ. ਮਨਦੀਪ ਸਿੰਘ, ਤੇਜਿੰਦਰ ਚੰਡਿਹੋਕ, ਕਰਮਜੀਤ ਸਿੰਘ ਭੋਤਨਾ, ਜਗਜੀਤ ਗੁਰਮ, ਹਰਦੀਪ ਕੁਮਾਰ, ਕੁਲਦੀਪ ਸਿੰਘ ਮਹਿਲ ਕਲਾਂ, ਮਨਪ੍ਰੀਤ ਪਾਲ, ਕੁਲਦੀਪ ਰਾਣੀ, ਸੁਖਵਿੰਦਰ ਕੌਰ, ਗੁਰਜੀਤ ਕੌਰ, ਜਸਪ੍ਰੀਤ ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਮਨਦੀਪ ਕੌਰ ਭਦੌੜ, ਨਰਿੰਦਰ ਕੌਰ, ਰੁਪਿੰਦਰ ਕੌਰ ਸ਼ਹਿਣਾ, ਪਰਦੀਪ ਕੌਰ ਟੱਲੇਵਾਲ, ਗੁਰਜੀਤ ਕੌਰ ਰਾਣੂ, ਡਾ. ਪੁਰਬਾ ਅਤੇ ਮਿੱਠੂ ਪਾਠਕ ਸਮੇਤ ਜੱਜਮੈਂਟ ਪੈਨਲ ਤੇ ਨਿਗਰਾਨ ਅਧਿਆਪਕਾਂ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਜੇਤੂ ਬੱਚਿਆਂ ਨੂੰ ਸਰਟੀਫਿਕੇਟ, ਮੈਡਲ ਤੇ ਪੇਪਰ ਬੋਰਡ ਦਿੱਤੇ ਗਏ, ਜਦਕਿ ਜੱਜਾਂ ਤੇ ਅਧਿਆਪਕਾਂ ਨੂੰ ਪੁਸਤਕ, ਸਨਮਾਨ ਚਿੰਨ੍ਹ, ਪੈੱਨ ਤੇ ਸਰਟੀਫਿਕੇਟ ਭੇਂਟ ਕੀਤੇ ਗਏ। ਮੀਤ ਪ੍ਰਧਾਨ ਮਨਦੀਪ ਕੌਰ ਭਦੌੜ ਅਨੁਸਾਰ ਜਸਪ੍ਰੀਤ ਕੌਰ ਬੱਬੂ ਨੇ ਸਮਾਗਮ ਦੀ ਅਗਵਾਈ ਕੀਤੀ, ਸੁਖਪਾਲ ਕੌਰ ਬਾਠ ਤੇ ਨਰਿੰਦਰ ਕੌਰ ਨੇ ਰਿਫਰੈਸ਼ਮੈਂਟ ਦੀ ਸੇਵਾ ਦਿੱਤੀ, ਅਤੇ ਰਜਿੰਦਰ ਕੌਰ, ਬਲਵੀਰ ਕੌਰ ਤੇ ਜਸਵੀਰ ਕੌਰ ਬਾਵਾ ਨੇ ਸਰਟੀਫਿਕੇਟ ਭਰੇ। ਉਰਵਸ਼ੀ ਗੁਪਤਾ ਨੇ ਮੰਚ ਸੰਚਾਲਨ ਕੀਤਾ, ਲਾਈਵ ਚੈਨਲ ਸ਼ਸ਼ੀ ਤੇ ਮਾਪੇ ਵੀ ਹਾਜ਼ਰ ਰਹੇ। ਅੰਤ ਵਿੱਚ ਮੁੱਖ ਮਹਿਮਾਨ ਹਸਨਪ੍ਰੀਤ ਭਾਰਦਵਾਜ ਨੇ ਬੱਚਿਆਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਸਾਹਿਤ ਤੇ ਲਾਇਬ੍ਰੇਰੀ ਨਾਲ ਜੁੜਨ ਲਈ ਪ੍ਰੇਰਿਆ ਅਤੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਸੰਪਾਦਕੀ ਟਿੱਪਣੀ: ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ ਚੌਥਾ ਸਲਾਨਾ ਸਾਹਿਤਕ ਸਮਾਗਮ ਬੱਚਿਆਂ ਅੰਦਰ ਛੁਪੀ ਕਲਾਤਮਿਕ ਅਤੇ ਸਾਹਿਤਕ ਪ੍ਰਤਿਭਾ ਨੂੰ ਨਿਖਾਰਨ ਦਾ ਇੱਕ ਨਿਵੇਕਲਾ ਉਪਰਾਲਾ ਹੈ। ਅੱਜ ਦੇ ਡਿਜੀਟਲ ਦੌਰ ਵਿੱਚ 250 ਤੋਂ ਵੱਧ ਵਿਦਿਆਰਥੀਆਂ ਦਾ ਸੁੰਦਰ ਲਿਖਾਈ, ਪੇਂਟਿੰਗ, ਕਵਿਤਾ ਅਤੇ ਕਹਾਣੀ ਸਿਰਜਣ ਵਰਗੇ ਅਕਾਦਮਿਕ ਤੇ ਬੌਧਿਕ ਮੁਕਾਬਲਿਆਂ ਵਿੱਚ ਭਾਗ ਲੈਣਾ ਇਹ ਦਰਸਾਉਂਦਾ ਹੈ ਕਿ ਸਾਡੀ ਨਵੀਂ ਪੀੜ੍ਹੀ ਅੰਦਰ ਸਾਹਿਤ ਅਤੇ ਕਲਾ ਪ੍ਰਤੀ ਉਤਸ਼ਾਹ ਅਜੇ ਵੀ ਬਰਕਰਾਰ ਹੈ। ਅਜਿਹੇ ਸਮਾਗਮ ਨਾ ਕੇਵਲ ਸ਼ਹੀਦਾਂ ਦੀ ਸੋਚ ਨੂੰ ਜੀਵੰਤ ਰੱਖਦੇ ਹਨ, ਸਗੋਂ ਬੱਚਿਆਂ ਨੂੰ ਲਾਇਬ੍ਰੇਰੀਆਂ ਅਤੇ ਕਿਤਾਬੀ ਦੁਨੀਆ ਨਾਲ ਜੋੜ ਕੇ ਉਨ੍ਹਾਂ ਦੇ ਬੌਧਿਕ ਵਿਕਾਸ ਦੀ ਮਜ਼ਬੂਤ ਨੀਂਹ ਵੀ ਰੱਖਦੇ ਹਨ।
