ਨਕੋਦਰ: ਬਾਰ ਐਸੋਸੀਅਨ ਨਕੋਦਰ ਵਿਖੇ 2026-27 ਦੀਆਂ ਸਲਾਨਾ ਚੋਣਾਂ ਦਾ ਨਤੀਜਾ ਆਰ.ਓ. ਸ. ਬਲਕਾਰ ਸਿੰਘ ਸਿੰਧੜ ਅਤੇ ਏ.ਆਰ.ਓ. ਸ੍ਰੀ ਰਵੀ ਕੁਮਾਰ ਕੋਲ ਵਕੀਲ ਸਾਹਿਬਾਨ ਵੱਲੋਂ ਐਲਾਨਿਆ ਗਿਆ।
ਲਗਾਤਾਰ ਦੋ ਵਾਰ ਸੈਕਟਰੀ ਰਹੇ ਸ਼ਰਮਾ ਹੁਣ ਬਣੇ ਪ੍ਰਧਾਨ
ਬਾਰ ਐਸੋਸੀਅਨ ਨਕੋਦਰ ਵਿੱਚ ਪਹਿਲੀ ਵਾਰ ਅਨਅਪੋਜ਼ਡ ਬਣਾਈ ਗਈ ਇਗਜ਼ੈਕਟਿਵ, ਜਿਸ ਵਿੱਚ ਲਗਾਤਾਰ ਦੋ ਵਾਰ ਸੈਕਟਰੀ ਰਹੇ ਸ਼੍ਰੀ ਪਰਮੋਦ ਕੁਮਾਰ ਸ਼ਰਮਾ ਨੂੰ ਬਾਰ ਐਸੋਸ਼ੀਅਨ ਨਕੋਦਰ ਦੇ ਪ੍ਰਧਾਨ ਅਤੇ ਸਰਦਾਰ ਕਮਲਜੀਤ ਸਿੰਘ ਥਿੰਦ ਨੂੰ ਬਾਰ ਐਸੋਸ਼ੀਅਨ ਨਕੋਦਰ ਦਾ ਸੈਕਟਰੀ ਚੁਣਿਆ ਗਿਆ।
ਹੋਰ ਅਹੁਦਿਆਂ ‘ਤੇ ਵੀ ਹੋਈਆਂ ਸਹਿਮਤੀ ਨਾਲ ਚੋਣਾਂ
ਇਸ ਵਿੱਚ ਸੀਨੀਅਰ ਵਾਇਸ ਪ੍ਰਧਾਨ ਅਮਰਿੰਦਰ ਸਿੰਘ ਰਤਨ, ਮਿਸ ਪੂਨਮ ਰਾਣੀ ਨੂੰ ਵਾਇਸ ਪ੍ਰਧਾਨ, ਸ੍ਰੀ ਮਨਜੀਤ ਸਿੰਘ ਆਧੀ ਜੁਆਇੰਟ-ਸੈਕਟਰੀ, ਸਰਦਾਰ ਇਕਵਿੰਦਰ ਸਿੰਘ ਖਜਾਨਚੀ, ਮਿਸ ਪਰਮੰਨਾ ਨੂੰ ਲਾਇਬ੍ਰੇਰੀਅਨ, ਅਤੇ ਇਗਜ਼ੈਕਟਿਵ ਮੈਂਬਰ ਮਿਸ ਪੁਨੀਤ ਸਿੱਧੂ, ਸ਼੍ਰੀ ਸ਼ਿਵਾਗ ਪੁਰੀ ਅਤੇ ਸ੍ਰੀ ਗੁਰਪ੍ਰੀਤ ਸਿੰਘ ਨੂੰ ਸਹਿਮਤੀ ਨਾਲ ਚੁਣਿਆ ਗਿਆ।
ਸਮਾਗਮ ਵਿੱਚ ਹਾਜ਼ਰ ਰਹੇ ਵਕੀਲ ਸਾਹਿਬਾਨ
ਇਸ ਮੌਕੇ ਸਾਰੇ ਵਕੀਲ ਸਾਹਿਬਾਨ ਸ਼੍ਰੀ ਕੇ.ਕੇ. ਖੱਟੜ, ਸ. ਸੋਹਣ ਸਿੰਘ ਸੰਘੇੜਾ, ਸ੍ਰੀ ਅਸ਼ੋਕ ਮਿੱਤਲ, ਸ਼੍ਰੀ ਐਨ.ਕੇ. ਅਗਰਵਾਲ, ਸ. ਅਵਤਾਰ ਸਿੰਘ ਕਲੇਰ, ਸ. ਦਲਬੀਰ ਸਿੰਘ ਉੱਪਲ, ਸ. ਜਸਵੰਤ ਸਿੰਘ ਬਲੱਗਣ, ਸ. ਅਜੀਤ ਸਿੰਘ ਧਾਲੀਵਾਲ, ਸ੍ਰੀ ਜਤਿੰਦਰ ਪੱਤੂ, ਸ੍ਰੀ ਦੀਪਕ ਸ਼ਰਮਾ, ਸ਼੍ਰੀ ਐਸ.ਕੇ. ਮਲਹੋਤਰਾ, ਸ. ਸਰਿੰਦਰ ਸਿੰਘ ਚਾਹਲ, ਸ. ਨਵਨੀਤ ਸਿੰਘ ਨੰਨਰਾ, ਸ੍ਰੀ ਅਜੈ ਗਰੋਵਰ, ਸ. ਦਿਲਬਾਗ ਸਿੰਘ, ਸ. ਗੁਰਪ੍ਰੀਤ ਸਿੰਘ, ਸ਼੍ਰੀ ਰੋਹਿਤ ਨਰੰਗ, ਸ. ਭੁਪਿੰਦਰ ਸਿੰਘ ਟੁਰਨਾ, ਸ੍ਰੀ ਰਜਿੰਦਰ ਕੁਮਾਰ ਭੱਟੀ, ਸ. ਜਸਪਾਲ ਸਿੰਘ, ਸ. ਹਰਕੀਰਤ ਸਿੰਘ ਉੱਪਲ, ਸ. ਪਰਤੀਕ ਸਿੰਘ, ਸ੍ਰੀ ਵਰੁਣ ਸ਼ਰਮਾ, ਸ੍ਰੀ ਮਨੀਸ਼ ਤਿਵਾੜੀ, ਸ਼੍ਰੀ ਮਕੇਸ਼ ਮਿੱਤਲ, ਸ਼੍ਰੀ ਪਿਉਸ਼ ਗੁਪਤਾ, ਸ੍ਰੀ ਉਪੇਸ਼ ਖੱਟੜ, ਸ਼੍ਰੀ ਐਸ.ਕੇ. ਬਖਸ਼ੀ, ਸ਼੍ਰੀ ਗੌਰਵ ਨਗਰਾਜ, ਸ੍ਰੀ ਭਰਤ ਕੁਮਾਰ ਗੁਪਤਾ, ਸ. ਜਗਰੂਪ ਸਿੰਘ ਝੰਡ, ਸ. ਬਲਵਿੰਦਰ ਸਿੰਘ ਲੋਹਰਾ, ਸ. ਭੁਪਿੰਦਰ ਸਿੰਘ ਚਾਵਲਾ, ਸ੍ਰੀ ਅਜੈ ਸਿੰਘ ਹੀਰਾ, ਸ਼. ਜਗਦੀਪ ਸਿੰਘ ਰਾਏ, ਸ੍ਰੀ ਗੁਰਦੀਪ ਚੰਦ ਰਾਮੂਵਾਲੀਆ, ਸ੍ਰੀ ਵਿਜੈ ਕੁਮਾਰ, ਸ੍ਰੀ ਹਿਮਾਸੂ ਤਨੇਜਾ, ਸ. ਰਾਜਵੀਰ ਸਿੰਘ ਜੋਸਨ, ਸ੍ਰੀ ਬੀ.ਐਸ. ਥਾਪਰ, ਸ. ਗੁਰਵਿੰਦਰ ਸਿੰਘ ਝੰਡ, ਸ੍ਰੀ ਗੁਲਜੀਤ ਸਿੰਘ ਧਾਲੀਵਾਲ, ਸ਼੍ਰੀ ਪਵਨ ਕੁਮਾਰ, ਸ੍ਰੀ ਅਰੁਣ ਹੰਸ, ਸ਼੍ਰੀ ਨੰਦ ਕਿਸ਼ੋਰ, ਸ. ਮਨਰਾਜ ਸਿੰਘ ਰੰਧਾਵਾ, ਸ੍ਰੀ ਪੁਨੀਤ ਮਿਸ਼ਰ, ਸ. ਜਗਦੀਪ ਸਿੰਘ ਮਾਨ, ਸ੍ਰੀ ਅਰੁਣ ਸਹਿਦੇਵ, ਸ੍ਰੀ ਵਿਜੈ ਕੁਮਾਰ ਰਾਣਾ, ਸ੍ਰੀ ਤਰੁਣਪ੍ਰੀਤ ਸਿੰਘ, ਸ੍ਰੀ ਦਵਿੰਦਰ ਟੱਕਰ, ਸ਼੍ਰੀ ਹਰੀਚਰਨ ਸ਼ਰਮਾ, ਸ. ਗੁਰਸ਼ਰਨਪ੍ਰੀਤ ਸਿੰਘ, ਸ. ਰਵਿੰਦਰ ਸਿੰਘ ਹੇਅਰ, ਸ. ਰਜਨੀਸ਼ ਭੱਲਾ, ਸ਼੍ਰੀ ਪਰਸ਼ਾਤ ਸ਼ਰਮਾ, ਸ੍ਰੀ ਜਤਨ ਤਿਵਾੜੀ, ਸ੍ਰੀ ਸੁਮਿਤ ਤਿਵਾੜੀ, ਸ੍ਰੀ ਲਕਸ਼ੇ ਭਾਰਤਵਾਜ, ਸ੍ਰੀ ਅੰਕਿਤ ਪ੍ਰਰਾਸ਼ਰ, ਸ੍ਰੀ ਸਾਹਿਲ ਸਹੋਤਾ, ਮਿਸ ਸ਼ਮਾ, ਮਿਸ ਅਮਨਦੀਪ ਕੌਰ ਆਦਿ ਅਤੇ ਸਮੂਹ ਬਾਰ ਐਸੋਸ਼ੀਅਨ ਨਕੋਦਰ ਦੇ ਮੈਂਬਰ ਮੌਜੂਦ ਸਨ।
ਸੰਪਾਦਕੀ ਟਿੱਪਣੀ:
ਬਾਰ ਐਸੋਸੀਅਨ ਨਕੋਦਰ ਵਿੱਚ ਪਹਿਲੀ ਵਾਰ ਅਨਅਪੋਜ਼ਡ ਢੰਗ ਨਾਲ ਇਗਜ਼ੈਕਟਿਵ ਦਾ ਚੁਣਿਆ ਜਾਣਾ ਵਕੀਲ ਭਾਈਚਾਰੇ ਦੀ ਆਪਸੀ ਸਹਿਮਤੀ ਅਤੇ ਏਕਤਾ ਨੂੰ ਦਰਸਾਉਂਦਾ ਹੈ। ਲਗਾਤਾਰ ਦੋ ਵਾਰ ਸੈਕਟਰੀ ਵਜੋਂ ਸੇਵਾਵਾਂ ਦੇਣ ਵਾਲੇ ਸ਼੍ਰੀ ਪਰਮੋਦ ਕੁਮਾਰ ਸ਼ਰਮਾ ਦਾ ਹੁਣ ਪ੍ਰਧਾਨ ਵਜੋਂ ਚੁਣਿਆ ਜਾਣਾ ਉਨ੍ਹਾਂ ਦੀ ਪਿਛਲੀ ਮਿਹਨਤ ਅਤੇ ਭਰੋਸੇਯੋਗਤਾ ਦਾ ਨਤੀਜਾ ਮੰਨਿਆ ਜਾ ਸਕਦਾ ਹੈ। ਬਿਨਾਂ ਕਿਸੇ ਵਿਵਾਦ ਦੇ ਸਹਿਮਤੀ ਨਾਲ ਚੋਣਾਂ ਦਾ ਸੰਪੰਨ ਹੋਣਾ ਇਹ ਵੀ ਦਰਸਾਉਂਦਾ ਹੈ ਕਿ ਵਕੀਲ ਭਾਈਚਾਰਾ ਆਪਸੀ ਮਤਭੇਦਾਂ ਨਾਲੋਂ ਸੰਸਥਾ ਦੇ ਹਿੱਤਾਂ ਨੂੰ ਪਹਿਲ ਦਿੰਦਾ ਹੈ, ਜੋ ਭਵਿੱਖ ਵਿੱਚ ਸੰਸਥਾ ਦੇ ਸੁਚਾਰੂ ਕੰਮਕਾਜ ਲਈ ਸ਼ੁਭ ਸੰਕੇਤ ਹੈ।
