
ਲਫਜ਼ਾਂ ਦੇ ਨਾਲ ਕੁੱਝ ਪ੍ਰੋਵਾਂ ਕੋਲ ਮੇਰੇ ਅਲਫਾਜ਼ ਨਹੀਂ।
ਦਿਲ ਦੇ ਜਾਨੀ ਦੂਰ ਬੜੇ ਨੇ, ਜਿੱਥੋਂ ਆਵਣ ਦੀ ਨੀਂ ਆਸ।
ਨਾਂ ਸੋਚਾਂ ਤੇ ਨਾ ਹੀ ਬੋਲਾਂ, ਉਹ ਪਾਉਂਦਾ ਹੁਣ ਕੋਈ ਬਾਤ ਨਹੀਂ।
ਵੱਡੇ ਸਾਇਰਾ ਵਿੱਚ ਜਾ ਬੈਠਾ ਹਾਲੇ ਮੇਰੀ ਔਕਾਤ ਨਹੀਂ,
ਮੈਂ ਦੁਨੀਆਂ ਦੇ ਰੰਗ ਦੇਖੇ ਸਾਰੇ, ਜਿਊਣ ਦੇ ਢੰਗ ਦੇਖੇ ਸਾਰੇ।
ਵਾਂਗ ਉਨ੍ਹਾਂ ਦੇ ਮੈਂ ਹੋ ਜਾਵਾਂ, ਇਹ ਮੇਰਾ ਕਿਰਦਾਰ ਨਹੀਂ।
ਵੱਡੇ ਸਾਇਰਾ ਵਿੱਚ ਜਾ ਬੈਠਾ ਹਾਲੇ ਮੇਰੀ ਔਕਾਤ ਨਹੀਂ,
ਨਾਂ ਕੋਈ ਵੱਡਾ ਤੇ ਨਾਂ ਕੋਈ ਛੋਟਾ, ਸਭਹੀ ਰੱਬ ਦੇ ਜਾਏ ਨੇ।
ਸਭਨਾਂ ਦਾ ਸਤਿਕਾਰ ਕਰਾ, ਇਹ ਵਾਕ ਮੈਨੂੰ (ਮਾਂ-ਪਿਤਾ) ਸਮਜਾਏ ਨੇ।
ਨਫ਼ਰਤ ਨੂੰ ਦਿਲੋਂ ਮਿਟਾ ਦੇ ਸੱਜਣਾ, ਤੂੰ ਕਰਦਾ ਕਿਉਂ ਫ਼ਰਿਆਦ ਨਹੀਂ।
ਚੰਗੇ ਕਰਮ ਕਮਾ ਵੈ ਬੰਦਿਆ, ਹਿਸਾਬ – ਕਿਤਾਬ ਦੇ ਵਿੱਚ ਜਾ ਰੁੱਝਿਆ,
ਆਖਿਰ ਨੂੰ ਰੱਬ ਹੁਣਾ ਸਹਾਈ, ਤੂੰ ਉਸ ਨੂੰ ਹੀ ਭੁਲਾ ਛੱਡਿਆ ।
ਕਿਸਨੂੰ ਜਾ ਇਹ ਗੱਲ ਸਮਜਾਵਾਂ, ਸਮਜੇ ਕੋਈ ਜਜ਼ਬਾਤ ਨਹੀਂ।
ਵੱਡੇ ਸਾਇਰਾ ਵਿੱਚ ਜਾ ਬੈਠਾ ਹਾਲੇ ਮੇਰੀ ਔਕਾਤ ਨਹੀਂ,
