ਪਟਨਾ, 7 ਅਪ੍ਰੈਲ (ਪੋਸਟ ਬਿਊਰੋ): ਬਿਹਾਰ `ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਬਿਹਾਰ ਸੂਬਾ ਪ੍ਰਧਾਨ ਬਦਲਣ ਤੋਂ ਬਾਅਦ, ਪਾਰਟੀ ਨੇ ਕਨ੍ਹਈਆ ਕੁਮਾਰ ਦੀ ਅਗਵਾਈ ਹੇਠ ‘ਪਲਾਇਨ ਕਰੋ, ਨੌਕਰੀਆਂ ਦਿਓ’ ਮਾਰਚ ਸ਼ੁਰੂ ਕੀਤਾ। ਸਾਰੇ ਸੰਗਠਨਾਤਮਕ ਜਿ਼ਲ੍ਹਿਆਂ `ਚ 40 ਪ੍ਰਧਾਨਾਂ ਦਾ ਐਲਾਨ ਕੀਤਾ ਗਿਆ।
ਅੱਜ ਰਾਹੁਲ ਗਾਂਧੀ ਬਿਹਾਰ `ਚ ਹਨ, ਕਨ੍ਹਈਆ ਕੁਮਾਰ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਸੁਭਾਸ਼ ਚੌਕ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਰਾਹੁਲ ਗਾਂਧੀ ਦੀ ਅਪੀਲ `ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਚਿੱਟੀਆਂ ਟੀ-ਸ਼ਰਟਾਂ ਪਹਿਨੀਆਂ ਹਨ।
ਮਾਰਚ ਦੌਰਾਨ ਹੀ ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਅੱਜ ਰਾਹੁਲ ਗਾਂਧੀ ਨੇ ‘ਪਲਾਇਨ ਰੋਕੋ, ਨੌਕਰੀਆਂ ਦਿਓ ਯਾਤਰਾ’ ‘ਚ ਹਿੱਸਾ ਲੈ ਕੇ ਮਾਰਚ ਦੇ ਸੰਦੇਸ਼ ਨੂੰ ਮਜ਼ਬੂਤੀ ਨਾਲ ਵਧਾਇਆ। ਬਿਹਾਰ ਦੇ ਨੌਜਵਾਨਾਂ ਨੂੰ ਪਲਾਇਨ ਨਹੀਂ ਕਰਨਾ ਚਾਹੀਦਾ, ਉਨ੍ਹਾਂ ਨੂੰ ਆਪਣੇ ਰਾਜ `ਚ ਹੀ ਰੁਜ਼ਗਾਰ ਮਿਲਣਾ ਚਾਹੀਦਾ ਹੈ। ਇਹ ਸਾਡੀ ਯਾਤਰਾ ਦਾ ਟੀਚਾ ਹੈ। ਇਹ ਯਾਤਰਾ ਬਿਹਾਰ ਦੇ ਸੰਘਰਸ਼ ਦੀ ਆਵਾਜ਼ ਅਤੇ ਉਮੀਦ ਹੈ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਰਾਜ ਦੇ ਨੌਜਵਾਨਾਂ ਨੂੰ, ਜੋ ਸਾਲਾਂ ਤੋਂ ਬੇਇਨਸਾਫ਼ੀ ਝੱਲ ਰਹੇ ਹਨ, ‘ਨਿਆਂ ਦਾ ਹੱਕ’ ਮਿਲੇ।
ਕਾਂਗਰਸ ਆਗੂ ਕਨ੍ਹਈਆ ਕੁਮਾਰ ਵੀ ਮਾਰਚ `ਚ ਸ਼ਾਮਿਲ ਹੋਏ ਹਨ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਥੋੜ੍ਹੀ ਦੇਰ ‘ਚ, ਸਾਡੇ ਆਗੂ ਅਤੇ ਦੇਸ਼ ‘ਚ ਵਿਰੋਧੀ ਧਿਰ ਦੀ ਸਭ ਤੋਂ ਮਜ਼ਬੂਤ ਆਵਾਜ਼, ਰਾਹੁਲ ਗਾਂਧੀ, ‘ਪਲਾਇਨ ਰੋਕੋ, ਨੌਕਰੀਆਂ ਦਿਓ ਯਾਤਰਾ” ‘ਚ ਸ਼ਾਮਿਲ ਹੋਣ ਲਈ ਪਹੁੰਚੇ।
www.feedfront.in
ਬਿਹਾਰ ਵਿੱਚ ਰਾਹੁਲ ਗਾਂਧੀ ਨੇ ਕੱਢੀ ਪੈਦਲ ਯਾਤਰਾ, ਸਰਗਰਮੀਆਂ ਹੋਈਆਂ ਤੇਜ਼
✍️ By: Feedfront Bureau
👁️ Trending Views till today 11:10 AM

Source Link