ਜਲੰਧਰ: ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਵੱਲੋਂ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਆਈਆਂ 60 ਤੋਂ ਵੱਧ ਜਥੇਬੰਦੀਆਂ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੀਟਿੰਗ ਦਾ ਮੂਲ ਉਦੇਸ਼ ਪੰਜਾਬ ਅਤੇ ਦੇਸ਼ ਪੱਧਰ ‘ਤੇ ਮੂਲ ਨਿਵਾਸੀ ਸਮਾਜ ਦੇ ਹੱਕਾਂ, ਅਧਿਕਾਰਾਂ ਅਤੇ ਸਵੈ-ਅਗਵਾਈ ਲਈ ਇੱਕ ਸੰਗਠਿਤ ਤੇ ਰਣਨੀਤਕ ਸਾਂਝਾ ਫ਼ਰੰਟ ਬਣਾਉਣਾ ਸੀ। ਇਹ ਮੀਟਿੰਗ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਦੇ ਚੇਅਰਮੈਨ ਸ੍ਰੀ ਰਾਜਕੁਮਾਰ ਰਾਜੂ ਜੀ ਦੀ ਪ੍ਰਧਾਨਗੀ ਹੇਠ ਹੋਈ। ਮੋਰਚੇ ਦੇ ਮੁੱਖ ਸੰਚਾਲਕ ਸ੍ਰੀ ਅਨਿਲ ਹੰਸ ਜੀ ਨੇ ਵੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ “ਹੁਣ ਸਮਾਂ ਆ ਗਿਆ ਹੈ ਕਿ ਸਾਡਾ ਸਮਾਜ ਟੁੱਟਣ ਦੀ ਬਜਾਏ ਜੁੜੇ, ਵਿਅਕਤੀਗਤ ਮਹੱਤਵਕਾਂਕਸ਼ਾਵਾਂ ਤੋਂ ਉੱਪਰ ਉੱਠ ਕੇ ਸਾਂਝੇ ਮੰਚ ‘ਤੇ ਆ ਕੇ ਲੜਾਈ ਲੜੇ।” ਸ੍ਰੀ ਅਨਿਲ ਹੰਸ ਨੇ ਜ਼ੋਰ ਦਿੰਦਿਆਂ ਕਿਹਾ ਕਿ “ਜਦੋਂ ਤੱਕ ਮੂਲ ਨਿਵਾਸੀ ਇਕਜੁੱਟ ਨਹੀਂ ਹੁੰਦੇ, ਤਦ ਤੱਕ ਨਾ ਤਾਂ ਸਾਡਾ ਰਾਜਨੀਤਿਕ ਹਿੱਸਾ ਵਧੇਗਾ, ਨਾ ਹੀ ਸਾਡੀ ਆਵਾਜ਼ ਨੀਤੀ ਨਿਰਣਿਆਂ ਵਿੱਚ ਸੁਣੀ ਜਾਵੇਗੀ। ਸਾਨੂੰ ਇੱਕ ਹੋ ਕੇ ਮਜ਼ਬੂਤ ਢਾਂਚਾ ਬਣਾਉਣ ਦੀ ਲੋੜ ਹੈ।” ਇਸ ਮੀਟਿੰਗ ਵਿੱਚ ਸ਼ਾਮਲ ਹੋਈਆਂ ਵੱਖ-ਵੱਖ ਜਥੇਬੰਦੀਆਂ ਨੇ ਮੋਰਚੇ ਦੇ ਸਾਂਝੇ ਫਰੰਟ ਬਣਾਉਣ ਦੇ ਫੈਸਲੇ ਦਾ ਸਮਰਥਨ ਕੀਤਾ ਅਤੇ ਮੂਲ ਨਿਵਾਸੀ ਸਮਾਜ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਿਆ।
ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਵੱਲੋਂ ਸਾਂਝਾ ਫਰੰਟ ਬਣਾਉਣ ਦਾ ਐਲਾਨ, 60 ਤੋਂ ਵੱਧ ਜਥੇਬੰਦੀਆਂ ਨੇ ਲਿਆ ਹਿੱਸਾ
ਪੰਜਾਬ ਅਤੇ ਦੇਸ਼ ਭਰ ਵਿੱਚ ਮੂਲ ਨਿਵਾਸੀ ਸਮਾਜ ਦੇ ਹੱਕਾਂ ਤੇ ਅਧਿਕਾਰਾਂ ਲਈ ਇੱਕਜੁੱਟ ਸੰਘਰਸ਼ ਦੀ ਰਣਨੀਤੀ, ਚੇਅਰਮੈਨ ਰਾਜਕੁਮਾਰ ਰਾਜੂ ਤੇ ਮੁੱਖ ਸੰਚਾਲਕ ਅਨਿਲ ਹੰਸ ਨੇ ਕੀਤਾ ਸੰਬੋਧਨ।
2.1K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ2ਠੀਕ-ਠਾਕ0