ਨਕੋਦਰ: ਹਲਕਾ ਨਕੋਦਰ ਅਧੀਨ ਪਿੰਡਾਂ ਦੀਆਂ ਪੰਚਾਇਤਾਂ ਲਗਾਤਾਰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਰਹੀਆਂ ਹਨ। ਇਸੇ ਦੀ ਮਿਸਾਲ ਦਿੰਦੇ ਹੋਏ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਅੱਜ ਨੂਰਮਹਿਲ ਨੇੜੇ ਪਿੰਡ ਨੱਤਾਂ ਦੀ ਸਮੁੱਚੀ ਪੰਚਾਇਤ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਬੀਬੀ ਮਾਨ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹਨ, ਜਿਸ ਕਾਰਨ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਲੋਕ ‘ਆਪ’ ਨਾਲ ਜੁੜ ਰਹੇ ਹਨ।
ਨੱਤਾਂ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰ ਵਿਅਕਤੀ ਹੋਏ ਸ਼ਾਮਲ
ਬੀਬੀ ਮਾਨ ਨੇ ਦੱਸਿਆ ਕਿ ਚੇਅਰਮੈਨ ਲਖਵੀਰ ਸਿੰਘ ਸ਼ੀਰ ਅਤੇ ਸੰਦੀਪ ਨੱਤ ਦੇ ਯਤਨਾਂ ਸਦਕਾ ਪਿੰਡ ਨੱਤਾਂ ਦੀ ਸਮੂਹ ਪੰਚਾਇਤ ਅਤੇ ਉਨ੍ਹਾਂ ਦੇ ਨਾਲ ਹੋਰ ਕਈ ਪ੍ਰਮੁੱਖ ਵਿਅਕਤੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚ ਸਰਪੰਚ ਮਨਜੀਤ ਕੌਰ, ਪੰਚ ਕੁਲਬੀਰ ਚੰਦ, ਪੰਚ ਸੁਰਜੀਤ ਰਾਮ, ਪੰਚ ਸਤਵੰਤ ਕੌਰ, ਪੰਚ ਕਸ਼ਮੀਰ ਕੌਰ, ਪੰਚ ਲਵਪ੍ਰੀਤ ਸਿੰਘ, ਅਤੇ ਸਾਬਕਾ ਸਰਪੰਚ ਬਿੱਟੂ ਨੱਤ ਸਮੇਤ ਪਰਗਣ ਸਿੰਘ, ਸਰਬਜੀਤ ਸਿੰਘ, ਗੁਰਦਿਆਲ ਸਿੰਘ, ਸੁਰਜੀਤ ਸਿੰਘ, ਕਾਲਾ ਠੇਕੇਦਾਰ, ਮਹਿੰਦਰ ਸਿੰਘ, ਸਨੀ ਨੱਤ, ਬਲਵੀਰ ਲੰਬੜਦਾਰ, ਸਰਬਜੀਤ ਸਾਬੀ, ਗੁਰਮੇਲ ਮੈਹਿੰਮੀ, ਸੋਨੀ ਮੈਹਿੰਮੀ, ਰਾਜਵਿੰਦਰ ਕੌਰ, ਭੁੱਲਾ ਸਿੰਘ, ਦੇਬੂ ਸਿੰਘ, ਤੇਜਾ ਸਿੰਘ, ਸੁਖਦੇਵ ਸ਼ਰਮਾ, ਬੂਟਾ ਨੱਤ, ਭਿੰਦਾ, ਅਤੇ ਸਾਬੀ ਨੱਤਾਂ ਸ਼ਾਮਲ ਸਨ।
ਪਾਰਟੀ ਵੱਲੋਂ ਸਨਮਾਨ ਦਾ ਭਰੋਸਾ
ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਨ੍ਹਾਂ ਸਾਰਿਆਂ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਧੰਜਲ ਅਤੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ ਸ਼ੀਰ ਵੀ ਹਾਜ਼ਰ ਸਨ।